Gursikh Chup Kyon Kar Jandey Han ? ਗੁਰਸਿੱਖ ਚੁੱਪ ਕਿਓਂ ਕਰ ਜਾਂਦੇ ਹਨ ? #gursikh #guruharraisahibji

27 April 2026
🎵
Coming Soon on SpotifyThis discourse will be available as a podcast episode on Spotify. Check back soon or watch on YouTube in the meantime.
🌐 English Summary

This video explores the teachings of Bhai Gurdas Sahib and Guru Har Rai Sahib Ji about the qualities of a true Gursikh — one who is wise within yet humble outwardly, who remains absorbed in the Guru's Shabad while silently carrying out worldly duties. It highlights how a devoted Sikh becomes spiritually powerful through inner connection with Waheguru yet never displays arrogance, embodying the rare virtue of humility that even poets like Tulsidas acknowledged is nearly impossible to find in the world.

ਪੰਜਾਬੀ ਸਾਰ

ਇਸ ਵੀਡੀਓ ਵਿੱਚ ਭਾਈ ਗੁਰਦਾਸ ਸਾਹਿਬ ਅਤੇ ਗੁਰੂ ਹਰਰਾਇ ਸਾਹਿਬ ਜੀ ਦੀਆਂ ਸਿੱਖਿਆਵਾਂ ਰਾਹੀਂ ਦੱਸਿਆ ਗਿਆ ਹੈ ਕਿ ਗੁਰਸਿੱਖ ਅੰਦਰੋਂ ਸਿਆਣਾ ਤੇ ਬਾਹਰੋਂ ਭੋਲਾ ਹੁੰਦਾ ਹੈ — ਉਹ ਚੁੱਪ-ਚੁਪੀਤੇ ਵਾਹਿਗੁਰੂ ਦੇ ਸ਼ਬਦ ਨਾਲ ਜੁੜਿਆ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਮਰਤਾ ਦਾ ਇਹ ਗੁਣ ਦੁਨੀਆ ਵਿੱਚ ਬਹੁਤ ਦੁਰਲੱਭ ਹੈ ਕਿ ਪ੍ਰਭਤਾ ਮਿਲੇ ਪਰ ਹੰਕਾਰ ਨਾ ਆਵੇ।

📆 Chapters
📜 Full Transcript
ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖੀ ਗੁਰਸਿੱਖ ਸੁਣ ਜਦੋਂ ਗੁਰੂ ਸਾਹਿਬ ਸਿੱਖਿਆ ਦਿੰਦੇ ਨੇ ਗੁਰੂ ਦੀ ਉਹ ਮਹਾਰਾਜ ਜੀ ਦੇ ਘਰ ਤੇ ਸਿੱਖ ਨੂੰ ਤੇ ਸਿੱਖ ਦਾ ਅੰਦਰ ਕਿਹੋ ਜਿਹਾ ਬਣਨਾ ਚਾਹੀਦਾ ਜਾਂ ਬਣ ਜਾਂਦਾ ਹੈ ਅੰਦਰ ਸਿਆਣਾ ਬਾਹਰ ਭੋਲਾ ਅੰਦਰੋਂ ਸਿਆਣਾ ਹੋਈ ਜਾਂਦਾ ਹੈ ਰੱਬ ਵੱਲੋਂ ਤੇ ਬਾਹਰੋਂ ਦੁਨੀਆ ਚ ਬਣ ਬਣ ਕੇ ਨਹੀਂ ਦਿਖਾਂਦਾ ਸਗੋਂ ਭੋਲਾ ਬਣਦਾ ਹੈ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਜਿਹਦੇ ਨਾਲੋਂ ਸ਼ਬਦ ਤੋਂ ਮਹਾਰਾਜ ਦੀ ਹਾਜ਼ਰੀ ਤੋਂ ਇਹ ਥੋੜਾ ਦੂਰ ਹੋ ਆਵੇ ਕਹਿੰਦੇ ਇਹੋ ਜਿਹਾ ਅਭਿਆਸ ਕਰੋ ਭਈ ਸ਼ਬਦ ਤੋਂ ਬਗੈਰ ਬੋਲ ਹੀ ਹੋ ਜਾਵੋ ਕੁਝ ਸੁਣਨਾ ਹੀ ਨਹੀਂ ਜੇ ਸੁਣਨਾ ਹ ਤੇ ਗੁਰੂ ਕਾ ਸ਼ਬਦ ਸੁਣਨਾ ਹ ਤੇ ਉਹਦੀ ਆਵਾਜ਼ ਉਹ ਕਿਧਰੇ ਵੀ ਹੋਵੇ ਲੱਗੇ ਭਈ ਉਹ ਮੇਰੇ ਗੁਰੂ ਦੀ ਆਵਾਜ਼ ਹੈ। ਫਿਰ ਕਹਿੰਦੇ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਣ ਅੰਨਾ ਖੋਲਾ ਕਹਿੰਦੇ ਜਿਹੜਾ ਅੰਦਰ ਜੁੜਦਾ ਹੈ ਨਾ ਸਤਿਗੁਰੂ ਕੇ ਦਰਸ਼ਨ ਕਰੇਗਾ ਸਤਿਗੁਰ ਜੀ ਦੇ ਸੰਗਤ ਦੇ ਦਰਸ਼ਨ ਕਰੇਗਾ ਇਹਦੇ ਤੋਂ ਬਗੈਰ ਉਹ ਅੰਨਾ ਖੋਲਾ ਸਮਝਦਾ ਵੀ ਮੈਂ ਜਦੋਂ ਵੀ ਵੇਖਾਂ ਸੰਗਤ ਦੇਖਾਂ ਸਤਿਗੁਰੂ ਜੀ ਨੂੰ ਦੇਖਾਂ ਸਤਿਗੁਰੂ ਜੀ ਨੂੰ ਦੇਖਣ ਦਾ ਕਿਤੇ ਮਤਲਬ ਹੈ ਨਾ ਜਿਵੇਂ ਹੁਣ ਆਪਾਂ ਬੰਦ ਅੱਖ ਨਾਲ ਜਾਂ ਖੁੱਲੀ ਅੱਖ ਨਾਲ ਦਰਸ਼ਨ ਕਰਦੇ ਹਾਂ ਇਹ ਇੱਕ ਹੁੰਦਾ ਹੈ ਸਦਾ ਹੀ ਜ਼ਿੰਦਗੀ ਵਿੱਚ ਤੁਰਦਿਆਂ ਸਤਿਗੁਰੂ ਦੇ ਬਚਨ ਤੇ ਸਿਧਾਂਤ ਨੂੰ ਚੇਤਾ ਰੱਖਣਾ ਉਹ ਕਿਧਰੇ ਭੁੱਲ ਨਾ ਜਾਵੇ ਗੁਰੂ ਹਰਰਾਇ ਸਾਹਿਬ ਪਿਤਾ ਮਹਾਰਾਜ ਇਹ ਸਾਰੀਆਂ ਜਾਚਾਂ ਦੱਸਦੇ ਸਨ ਮਿਹਰ ਕਰਕੇ ਕਹਿੰਦੇ ਸਿੱਖ ਉਹ ਹੈ ਭਾਈ ਗੁਰਦਾਸ ਸਾਹਿਬ ਤੇ ਬਚਨ ਗੁਰੂ ਦੀ ਸੰਗਤ ਤੇ ਗੁਰੂ ਤੋਂ ਬਗੈਰ ਅੰਨਾ ਖੋਲਾ ਅਗਲਾ ਬਚਨ ਜੇ ਵਾਹਿਗੁਰੂ ਗੁਰ ਸ਼ਬਦ ਲਏ ਪਿਰਮ ਪਿਆਲਾ ਚੁਪ ਚਬੋਲਾ ਕਹਿੰਦੇ ਚੁਪ ਚੁਪੇਤਿਆ ਨਾ ਦੁਨੀਆ ਦੇ ਕੰਮ ਵੀ ਕਰੀ ਜਾਂਦਾ ਪਰ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਨੂੰ ਪੀਂਦਾ ਰਹਿੰਦਾ ਹੈ ਅੰਦਰੋਂ ਜਿਹਦੇ ਕੋਲ ਇਹ ਤਾਕਤ ਆਉਂਦੀ ਹ ਤੇ ਬਾਹਰਲੀ ਉਹਦੀ ਕਿਰਿਆ ਕੈਸੀ ਹੋਏਗੀ ਗੋਸਾਈ ਤੁਲਸੀਦਾਸ ਤੇ ਕਹਿੰਦੇ ਇਹੋ ਜਿਹਾ ਦੁਨੀਆ ਚ ਨਹੀਂ ਜੇ ਲੱਭਦਾ ਜਿਹਨੂੰ ਰੱਬ ਪ੍ਰਭਤਾ ਤੇ ਤਾਕਤ ਦੇਵੇ ਤੇ ਉਹਦਾ ਹੰਕਾਰ ਨਾ ਕਰੇ ਉਹਦਾ ਉਹ ਮਾਨ ਨਾ ਕਰੇ ਪ੍ਰਭਤਾ ਪਾਏ ਜਾਸ ਮਧ ਨਾਹੀ ਐਸੋ ਕੋ ਨ ਜਨਮਿਓ ਜਗ ਮਾਈ ਪਰ ਗੁਰੂ ਨਾਨਕ ਸਾਹਿਬ ਦੇ ਘਰ ਨਿਮਰਤਾ ਤੇ ਪਿਆਰ ਦੇਖਿਆ ਜੇ ਕੈਸਾ ਹ ਤੇ ਸਤਿਗੁਰੂ ਕਿਵੇਂ ਸੰਭਾਲਣ ਦੀ ਜਾਂਚ ਦੱਸਦੇ ਨੇ