Ki Kudiyan Nu Viah Ton Pehlan Amrit Chakana Chahida Hai Jaan Nahin ? Bhai Sahib Singh Canada Wale

7 May 2026
🎵
Coming Soon on SpotifyThis discourse will be available as a podcast episode on Spotify. Check back soon or watch on YouTube in the meantime.
🌐 English Summary

Bhai Sahib Singh Canada Wale addresses whether girls should take Amrit before marriage or wait to find a Gursikh family. He shares the inspiring Sakhi of Bhai Roopa Ji's mother and encourages families to have full faith (sidak) in Maharaj, take Amrit early, and trust that Waheguru will bless them with the right match through ardaas and Gurbani. ਭਾਈ ਸਾਹਿਬ ਸਿੰਘ ਕੈਨੇਡਾ ਵਾਲੇ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਕੀ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਅੰਮ੍ਰਿਤ ਛਕਣਾ ਚਾਹੀਦਾ ਹੈ। ਉਹ ਭਾਈ ਰੂਪਾ ਜੀ ਦੀ ਮਾਤਾ ਦੀ ਸਾਖੀ ਸੁਣਾ ਕੇ ਸਮਝਾਉਂਦੇ ਹਨ ਕਿ ਮਹਾਰਾਜ ਤੇ ਭਰੋਸਾ ਰੱਖੋ, ਅੰਮ੍ਰਿਤ ਜ਼ਰੂਰ ਛਕਾਓ ਅਤੇ ਅਰਦਾਸ ਕਰੋ — ਵਾਹਿਗੁਰੂ ਜ਼ਰੂਰ ਕਿਰਪਾ ਕਰਨਗੇ।

ਪੰਜਾਬੀ ਸਾਰ

🙏 If this video helped you, please LIKE, SHARE, and SUBSCRIBE for daily Gurbani Katha and Sikhi inspiration. ━━━━━━━━━━━━━━━━━━━━━━━━━━

📆 Chapters
📜 Full Transcript
ਸਵਾਲ ਇਹ ਵੇ ਕਿ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਅੰਮ੍ਰਿਤ ਨਹੀਂ ਛਕਣਾ ਚਾਹੀਦਾ ਕੀ ਪਤਾ ਉਹਨਾਂ ਨੂੰ ਕੱਲ ਨੂੰ ਕੋਈ ਗੁਰਸਿੱਖ ਪਰਿਵਾਰ ਮਿਲਦਾ ਵੀ ਹੈ ਕਿ ਨਹੀਂ ਮਿਲਦਾ। ਠੀਕ ਹੈ ਜੀ ਤੁਹਾਡੇ ਪੁੱਛਣ ਤੋਂ ਮੁਰਾਦ ਇਹ ਵੀ ਕੁੜੀਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਕਿ ਨਹੀਂ ਪਹਿਲਾਂ ਪਹਿਲੀ ਗੱਲ ਤੇ ਸਾਡੇ ਅੰਦਰ ਨੈਗੇਟਿਵ ਖਿਆਲ ਹੀ ਕਿਉਂ ਆਇਆ ਬਈ ਵਿਆਹ ਵੇਲੇ ਕੋਈ ਗੁਰਸਿੱਖ ਸਿੱਖ ਪਰਿਵਾਰ ਮਿਲੇਗਾ ਕਿ ਨਹੀਂ ਮਿਲੇਗਾ ਜੇ ਤੁਸੀਂ ਚਾਹੋਗੇ ਤੇ ਅਵਸ਼ ਮਹਾਰਾਜ ਜੀ ਕਿਰਪਾ ਕਰਕੇ ਗੁਰਸਿੱਖ ਪਰਿਵਾਰ ਜਰੂਰ ਮਿਲਾਣਗੇ ਦੂਜੀ ਗੱਲ ਜਦੋਂ ਅਸੀਂ ਬੱਚੀ ਨੂੰ ਅੰਮ੍ਰਿਤ ਨਹੀਂ ਛਕਾਵਾਂਗੇ ਅਸੀਂ ਆਪ ਹੀ ਕਮਜ਼ੋਰ ਹਾਂ ਆਪਣੇ ਘਰ ਵਿੱਚ ਹੀ ਅਜੇ ਮਹਾਰਾਜ ਲਈ ਉਨਾ ਪਿਆਰ ਸਿਦਕ ਭਰੋਸਾ ਨਹੀਂ ਤੇ ਸਾਡੇ ਅੰਦਰ ਕਮਜ਼ੋਰ ਨੇ ਤੇ ਫਿਰ ਸਾਨੂੰ ਕੱਲ ਨੂੰ ਗੁਰਸਿੱਖ ਪਰਿਵਾਰ ਲੱਭਣਾ ਵੀ ਕਿਥੋ ਹ ਸੋ ਚਾਹੀਦਾ ਹ ਬੱਚੀ ਹੋਵੇ ਚਾ ਬੱਚਾ ਹੋਵੇ ਜਦੋਂ ਛੇ ਸੱਤ ਸਾਲ ਤੋਂ ਉਹਦੀ ਵੱਡੀ ਉਮਰ ਹੋ ਜਾਏ ਉਹਨੂੰ ਅੰਮ੍ਰਿਤ ਛਕਣਾ ਚਾਹੀਦਾ ਗੁਰਬਾਣੀ ਪੜ੍ਨੀ ਚਾਹੀਦੀ ਹੈ ਤੇ ਸਦਾ ਹੀ ਮਹਾਰਾਜ ਜੀ ਕੋਲ ਆਪਾਂ ਮੰਗਦੇ ਹਨਾ ਮਹਾਰਾਜ ਸਾਨੂੰ ਇਹੋ ਜਿਹੇ ਗੁਰਸਿੱਖ ਵੀਰ ਦੋਸਤ ਮਿੱਤਰ ਮਿਲਾ ਜਿਹੜੇ ਕਿ ਸਾਨੂੰ ਤੇਰੇ ਘਰ ਦੇ ਨੇੜੇ ਕਰਨ ਸਾਨੂੰ ਹੋਰ ਮਹਾਰਾਜ ਲਈ ਪਿਆਰ ਆਵੇ ਉਹ ਜਦੋਂ ਕਰਾਂਗੇ ਸਾਡੇ ਅੰਦਰ ਪਿਆਰ ਦਾ ਧਨ ਪਹਿਲਾਂ ਇਕੱਠਾ ਹੋਇਆ ਹੁੰਦਾ ਫਿਰ ਜਿੱਥੇ ਅੱਗੇ ਸੰਜੋਗ ਬਣਦੇ ਨੇ ਪਰਮੇਸ਼ਰ ਜੀ ਉਹ ਵੀ ਉਥੇ ਸਾਡੀ ਮਦਦ ਕਰਦੇ ਨੇ ਦੂਜੀ ਗੱਲ ਮੰਨ ਲਓ ਜੇ ਕਿਧਰੇ ਇਸ ਤਰ੍ਹਾਂ ਦਾ ਸੰਜੋਗ ਨਹੀਂ ਬਣਦਾ ਭਈ ਉਸ ਪਰਿਵਾਰ ਵਿੱਚ ਅੰਮ੍ਰਿਤ ਨਹੀਂ ਤੁਸੀਂ ਆਪਣੀ ਪਹਿਲਾਂ ਕੋਸ਼ਿਸ਼ ਤੇ ਕਰੋ ਕੀ ਪਤਾ ਤੁਹਾਡੇ ਸਦਕਾ ਹੀ ਉਸ ਪਰਿਵਾਰ ਵਿੱਚ ਜਾ ਕੇ ਗੁਰਸਿੱਖੀ ਨੇ ਪ੍ਰਵੇਸ਼ ਕਰਨਾ ਕਰਨਾ ਹੋਵੇ ਤੁਹਾਡਾ ਸੁਭਾਅ ਵੇਖ ਕੇ ਤੁਹਾਡਾ ਪਾਠ ਕਰਨ ਦਾ ਢੰਗ ਜਾਂ ਵਿਹਾਰ ਵੇਖ ਕੇ ਉਹਨਾਂ ਦਾ ਭਲਾ ਹੋਣਾ ਹੋਵੇ ਤੁਹਾਨੂੰ ਪਤਾ ਇੱਕ ਵਾਰੀ ਨਾ ਛੇਵੇਂ ਪਾਤਸ਼ਾਹ ਦੇ ਵੇਲੇ ਭਾਈ ਰੂਪਾ ਜੀ ਹੋਏ ਨੇ ਤੇ ਉਦੋਂ ਦੀ ਗੱਲ ਹ ਭਾਈ ਰੂਪੇ ਦੀ ਮਾਤਾ ਦੀ ਮੈਂ ਗੱਲ ਸੁਣਾਉਣ ਲੱਗਾ ਵਾਂ ਉਹਨਾਂ ਦੇ ਪਿਤਾ ਦਾ ਨਾਂ ਸੀ ਭਾਈ ਸਾਧ ਭਾਈ ਰੂਪੇ ਦੀ ਮਾਤਾ ਦਾ ਨਾ ਰਿਸ਼ਤਾ ਉਦੋਂ ਲੋਕੀ ਲਾਗੀ ਵਗੈਰਾ ਕਰਿਆ ਕਰਦੇ ਸਨ ਤੇ ਉਹਦਾ ਰਿਸ਼ਤਾ ਤਾ ਹੋ ਗਿਆ ਤੇ ਜਦੋਂ ਕਰਕੇ ਆਏ ਤੇ ਉਹਨਾਂ ਪੁੱਛਿਆ ਵੀ ਉਹ ਮੰਨਦੇ ਕਿਹਨੂੰ ਨੇ ਕਹਿੰਦੇ ਉਹ ਤੇ ਸਰਵਰੀਆਂ ਨੂੰ ਮੰਨਦੇ ਤੇ ਮਾਂ ਪਿਓ ਨੂੰ ਬੜਾ ਦੁੱਖ ਹੋਇਆ ਵੀ ਅਸੀਂ ਅਕਾਲ ਪੁਰਖ ਦੀ ਸਿੱਖੀ ਵਾਹਿਗੁਰੂ ਦਾ ਨਾਮ ਜਪਣ ਵਾਲੇ ਉਹ ਇਕ ਕਿਸੇ ਕਬਰ ਨੂੰ ਮੱਥਾ ਟੇਕਣ ਵਾਲੇ ਪਰ ਕਹਿੰਦੇ ਜਿੱਥੇ ਰਿਸ਼ਤਾ ਹੋ ਗਿਆ ਠੀਕ ਮਹਾਰਾਜ ਨੂੰ ਪਾਇਆ ਤੇ ਉਹਵੀ ਪਰਿਵਾਰ ਸਿੱਖੀ ਵਿੱਚ ਆਏਗਾ ਇਨਾ ਭਰੋਸਾ ਸੀ ਬੱਚੀ ਦਾ ਵਿਆਹ ਹੋਇਆ ਸਹੁਰੇ ਘਰ ਜਦੋਂ ਜਾ ਰਹੀ ਸੀ ਤੇ ਰਸਤੇ ਵਿੱਚ ਹੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਟਿਕਾਣਾ ਸੀ ਬੱਚੀ ਨੇ ਬੇਨਤੀ ਕਰਕੇ ਉੱਥੇ ਰੋਕੀ ਮੱਥਾ ਟੇਕਣ ਗਈ ਤੇ ਉਹਦੇ ਅੰਦਰੋਂ ਖੂਹਕ ਨਿਕਲੀ ਕਹਿਣ ਲੱਗੀ ਸਤਿਗੁਰੂ ਮੈਂ ਅੱਜ ਸਹੁਰੇ ਘਰ ਚੱਲੀ ਆਂ ਇੱਕੋ ਦਾਤ ਮੰਗਦੀ ਆ ਵੀ ਮੇਰਾ ਸਹੁਰਾ ਪਰਿਵਾਰ ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਚ ਆ ਜਾਏ। ਪਤਾ ਨਹੀਂ ਉਹਦੇ ਅੰਦਰ ਨੇ ਕਿੰਨਾ ਕੁ ਪਿਆਰ ਨਾਲ ਝੁੱਕ ਕੇ ਕਿਹਾ ਹੋਵੇਗਾ ਮਹਾਰਾਜ ਕਹਿੰਦੇ ਬੱਚੀਏ ਜਾ ਤੇਰਾ ਪਤੀ ਵੀ ਸਿੱਖੀ ਵਿੱਚ ਆਏਗਾ ਜਿਹੜਾ ਤੇਰੇ ਘਰ ਪੁੱਤ ਪੈਦਾ ਹੋਏਗਾ ਉਹਨੂੰ ਵੇਖ ਕੇ ਹਜ਼ਾਰਾਂ ਲੋਕ ਹੋਰ ਸਿੱਖੀ ਚ ਆਉਣਗੇ ਉਹ ਬੱਚੀ ਦਾ ਸਿਦਕ ਸੀ ਸੋ ਆਪਾਂ ਕਦੇ ਵੀ ਇਸ ਤਰ੍ਹਾਂ ਨਾ ਸੋਚਿਆ ਕਰੀਏ ਕਿ ਜੇ ਬੱਚੀ ਨੂੰ ਅੰਮ੍ਰਿਤ ਛਕਾ ਦਿੱਤਾ ਤੇ ਅਗਲਾ ਪਰਿਵਾਰ ਗੁਰਸਿੱਖ ਮਿਲੇਗਾ ਕਿ ਨਹੀਂ ਮਿਲੇਗਾ ਆਪਾਂ ਇਹ ਰੱਖਣਾ ਅੰਦਰ ਜ਼ਰੂਰ ਮਿਲੇਗਾ ਮਿਲਿਆ ਹੀ ਖੋਇਆ ਸਾਨੂੰ ਪਤਾ ਉਦੋਂ ਲੱਗਣਾ ਫਿਰ ਸਾਡੇ ਅੰਦਰ ਖਿਆਲ ਨਹੀਂ ਆਉਣਗੇ ਤੇ ਮਹਾਰਾਜ ਕਿਰਪਾ ਵੀ ਜਰੂਰ ਕਰਨਗੇ ਫਿਰ ਵੀ ਜੇਕਰ ਕੋਈ ਤੁਹਾਡਾ ਸਵਾਲ ਹੈ ਤੇ ਤੁਸੀਂ ਸਾਨੂੰ ਲਿਖ ਕੇ ਭੇਜਣਾ ਅਸੀਂ ਉਹਦੇ ਤੇ ਵਿਚਾਰ ਜਰੂਰ ਕਰਾਂਗੇ