Mann Di Shanti Kiven Miley ? ਮਨ ਦੀ ਸ਼ਾਂਤੀ ਕਿਵੇਂ ਮਿਲੇ ? Bhai Sahib Singh Canada Wale #innerpeace

25 April 2026
🎵
Coming Soon on SpotifyThis discourse will be available as a podcast episode on Spotify. Check back soon or watch on YouTube in the meantime.
🌐 English Summary

Bhai Sahib Singh Canada Wale addresses how to attain inner peace through Gurbani, emphasizing that one must not rush the spiritual journey. He advises reducing idle talk, gossip, slander, and excessive phone/social media use, as these scatter the mind, and instead recommends consistent Nitnem, mindful speech, and humble Ardaas before Maharaj for true mental tranquility.

ਪੰਜਾਬੀ ਸਾਰ

ਭਾਈ ਸਾਹਿਬ ਸਿੰਘ ਕੈਨੇਡਾ ਵਾਲੇ ਦੱਸਦੇ ਹਨ ਕਿ ਮਨ ਦੀ ਸ਼ਾਂਤੀ ਗੁਰਬਾਣੀ ਨਾਲ ਆਉਂਦੀ ਹੈ, ਪਰ ਇਸ ਰਸਤੇ ਤੇ ਕਾਹਲੀ ਨਹੀਂ ਕਰਨੀ ਚਾਹੀਦੀ। ਉਹ ਸਮਝਾਉਂਦੇ ਹਨ ਕਿ ਫਜ਼ੂਲ ਗੱਲਾਂ, ਨਿੰਦਾ ਚੁਗਲੀ ਅਤੇ ਫੋਨ-ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਮਨ ਨੂੰ ਖਿੰਡਾਉਂਦੀ ਹੈ, ਇਸ ਲਈ ਨਿਤਨੇਮ, ਸੰਜਮ ਅਤੇ ਅਰਦਾਸ ਨਾਲ ਟਿਕਾਓ ਜ਼ਰੂਰ ਮਿਲਦਾ ਹੈ।

📆 Chapters
📜 Full Transcript
ਸਵਾਲ ਭਈ ਮਨ ਵਿੱਚ ਸ਼ਾਂਤੀ ਕਿਵੇਂ ਲੈ ਕੇ ਆਈਏ ਮਨ ਨੂੰ ਬਾਣੀ ਨਾਲ ਟਿਕਾਣਾ ਚਾਹੁੰਦੇ ਹਂ ਉਹ ਟਿਕਾਓ ਕਿਵੇਂ ਜਿੰਦਗੀ ਚ ਆਵੇ ਸ਼ਾਂਤੀ ਬਾਣੀ ਨਾਲ ਆਉਣੀ ਤੁਸੀਂ ਆਪ ਹੀ ਲਿਖਿਆ ਬਾਣੀ ਦਾ ਟਿਕਾਉ ਦੀ ਜਿੱਥੋਂ ਤੱਕ ਗੱਲ ਹੈ ਆਪਾਂ ਨੇ ਇਸ ਰਸਤੇ ਤੇ ਨਾ ਕਾਹਲੇ ਨਹੀਂ ਪੈਣਾ ਚਾਹੀਦਾ। ਲਗਾਤਾਰ ਗੁਰਬਾਣੀ ਪੜ੍ਦੇ ਰਹੀਏ ਨਿਤਨੇਮ ਜੋ ਤੁਸੀਂ ਬਣਾਇਆ ਉਹਨੂੰ ਹੋਰ ਵਧਾਓ ਜਾਂ ਪਿਆਰ ਨਾਲ ਰੋਜ਼ ਕਰੋ ਟਿਕਾਓ ਵਾਸਤੇ ਨਾ ਸਾਰਾ ਦਿਨ ਨੋਟ ਕਰਿਆ ਕਰੋ ਸਾਰਾ ਦਿਨ ਕਿਹੜੀਆਂ ਗੱਲਾਂ ਤੁਸੀਂ ਜਿਆਦੀਆਂ ਸੁਣਦੇ ਹੋ ਜਾਂਦੇ ਹੋ ਜੇ ਸਾਰਾ ਦਿਨ ਅਸੀਂ ਫਜੂਲ ਬੋਲੀ ਜਾਵਾਂਗੇ ਤੇ ਪਾਠ ਕਰਨ ਲੱਗਿਆਂ ਬਾਣੀ ਨਾਲ ਮਨ ਨੇ ਨਹੀਂ ਜੁੜਨਾ ਜੇ ਸਾਰਾ ਦਿਨ ਕਿਸੇ ਦੀ ਨਿੰਦਾ ਚੁਗਲੀ ਕਰਾਂਗੇ ਕਿਸੇ ਦੇ ਔਗੁਣ ਫੋਲਾਂਗੇ ਜਾਂ ਮਾਇਆ ਦੀਆਂ ਗੱਲਾਂ ਜਿਹਦੀ ਕਿ ਸਾਡੇ ਕੰਮ ਨਾਲ ਘਰ ਨਾਲ ਕੋਈ ਸਬੰਧ ਵੀ ਨਹੀਂ [ਸੰਗੀਤ] ਐਵੇਂ ਹੀ ਅਸੀਂ ਬੋਲੀ ਜਾ ਰਹੇ ਆਂ ਵੀ ਚਲੋ ਸਮਾਂ ਪੂਰਾ ਕਰਨਾ ਕੋਈ ਨਾ ਕੋਈ ਗੱਲ ਕਰ ਲਈਏ ਜਿਹੜੀਆਂ ਅਸੀਂ ਸਮਾਂ ਪੂਰਾ ਕਰਨ ਲਈ ਵੈਸੇ ਹੀ ਬਗੈਰ ਸੋਚੇ ਸਮਝੇ ਤੋਂ ਗੱਲਾਂ ਕਰਦੇ ਹਾਂ ਨਾ ਜੀ ਉਹਦੇ ਨਾਲ ਅੰਦਰ ਖਿੰਡਦਾ ਹੈ ਉਹ ਫਿਰ ਟਿਕਾਣਾ ਮਨ ਨੂੰ ਉਨਾ ਹੀ ਹੋਰ ਔਖਾ ਹੁੰਦਾ ਤਾਂ ਹੀ ਮਹਾਰਾਜ ਆਪਾਂ ਨੂੰ ਕਹਿੰਦੇ ਉਨਾ ਕੁ ਬੋਲੋ ਜਿੰਨਾ ਬੋਲਣ ਦੀ ਲੋੜ ਹੈ ਉਨਾ ਉਨਾ ਕੁ ਸੁਣੋ ਜੋ ਕੁਝ ਸੁਣਨ ਦੀ ਲੋੜ ਹੈ ਤੁਸੀਂ ਇਹ ਚਾਹੁੰਦੇ ਹੋ ਮਨ ਵਿੱਚ ਸ਼ਾਂਤੀ ਕਿਵੇਂ ਲੈ ਕੇ ਆਈਏ ਮਨ ਨੂੰ ਬਾਣੀ ਦਾ ਦੇ ਨਾਲ ਜੋੜ ਕੇ ਟਿਕਾਓ ਕਿਵੇਂ ਆਵੇ ਟਿਕਾਓ ਦੀ ਗੱਲ ਕਰ ਰਹੇ ਹਾਂ ਇਹਦੇ ਨਾਲ ਸਾਰਾ ਦਿਨ ਧਿਆਨ ਮਾਰੋ ਤੁਸੀਂ ਕੀ ਕਰਦੇ ਹੋ ਤੁਹਾਨੂੰ ਪਤਾ ਅੱਜ ਕੱਲ ਹੋਰ ਤੋੜਨ ਵਾਸਤੇ ਸਾਰਾ ਦਿਨ ਫੋਨ ਤੇ ਹੱਥ ਮਾਰਨੇ ਐਵੇਂ ਕੋਈ ਨਾ ਕੁਝ ਟੀਵੀ ਤੇ ਜਾਂ ਫੇਸਬੁਕਾਂ ਤੇ ਦੇਖੀ ਖੀ ਜਾਣਾ ਉਹ ਸਾਰਾ ਕੁਝ ਸਾਡੇ ਅੰਦਰ ਨੂੰ ਖਿੰਡਾਓ ਬਖਸ਼ਦਾ ਸਾਨੂੰ ਕੋਈ ਟਿਕਾਓ ਨਹੀਂ ਬਖਸ਼ਦਾ ਖਿਲਾਰਦਾ ਅੰਦਰ ਖਿਲਾਰਾ ਪਾਂਦਾ ਇਹ ਸਾਰਾ ਕੁਝ ਸਾਨੂੰ ਉਧਰੋਂ ਜਿਹੜਾ ਕੋਈ ਕੰਮ ਦੀ ਗੱਲ ਹ ਉਹ ਜਰੂਰ ਵੇਖੋ ਸੁਣੋ ਵੀ ਸੁਣਾਓ ਵੀ ਪਰ ਐਵੇਂ ਹੀ ਸਾਰਾ ਦਿਨ ਫਜ਼ੂਲ ਇਹ ਸਾਰਾ ਕੁਝ ਵੇਖਣਾ ਤੇ ਬੋਲਣਾ ਉਹਦੇ ਨਾਲ ਟਿਕਾਓ ਨਹੀਂ ਕਦੇ ਬਣਨਾ ਉਹ ਤੇ ਉਸ ਤਰ੍ਹਾਂ ਇੱਕ ਪਾਸੇ ਖੀਰ ਸੋਹਣੀ ਬਣਾ ਲਈ ਸਵੇਰੇ ਤੇ ਸਾਰਾ ਸਾਰਾ ਦਿਨ ਉਹਦੇ ਚ ਰੇਤਾ ਪਾਇਆ ਸ਼ਾਮ ਨੂੰ ਖਾਵਾਂਗੇ ਤੇ ਕਵਾਂਗੇ ਵਿੱਚ ਕਿਰਖਰ ਕਿਉਂ ਹੁੰਦੀ ਹੈ ਸੋਲ ਜਿੱਥੇ ਬਾਣੀ ਪੜ੍ਦੇ ਹੋ ਉਥੇ ਨਾਲ ਮਹਾਰਾਜ ਨੇ ਇਹਨਾਂ ਗੱਲਾਂ ਤੋਂ ਰੋਕਿਆ ਹ ਕੰਨਾਂ ਨੂੰ ਹਰ ਚੀਜ਼ ਨਹੀਂ ਸੁਣਾਣੀ ਜਿਹੜੀ ਸ਼ਾਂਤੀ ਵਾਲੀ ਉਹ ਸੁਣਾਓ ਕੰਮ ਦੀ ਸੁਣਾਓ ਪਰਿਵਾਰ ਚ ਹੱਸੋ ਖੇਡੋ ਉਹਦੇ ਤੋਂ ਨਹੀਂ ਮਹਾਰਾਜ ਰੋਕਦੇ ਫਾਲਤੂ ਦੀ ਚੀਜ਼ਾਂ ਜਿਹੜੀਆਂ ਖਿਲਾਰਾ ਪਾਂਦੀਆਂ ਉਹਨਾਂ ਦਾ ਵੀ ਧਿਆਨ ਕਰੀਏ ਫਿਰ ਟਿਕਾਓ ਜਰੂਰ ਬਣਦਾ ਅਰਦਾਸ ਕਰਨੀ ਕਦੇ ਨਹੀ ਭੁੱਲਣੀ ਮਹਾਰਾਜ ਜੀ ਮੇਰੇ ਅੰਦਰ ਟਿਕਾਓ ਬਖਸ਼ਿਸ਼ ਕਰੋ ਕਾਲੀ ਨਹੀ ਕਰਨੀ ਇਹ ਰਸਤਾ ਕਾਲੀ ਦਾ ਨਹੀਂ ਇਹ ਮਹਾਰਾਜ ਦਾ ਰਸਤਾ ਡਿੱਗਣ ਦਾ ਨੀਵੇਂ ਹੋਣਾ ਡਿੱਗਣ ਦਾ ਮਤਲਬ ਹੁੰਦਾ ਨੀਵੇਂ ਹੋ ਕੇ ਅਰਦਾਸ ਕਰਦੇ ਰਹਿਣਾ ਮਹਾਰਾਜ ਮੈਂ ਤੇ ਨਿਤਨੇਮ ਹੀ ਕਰ ਸਕਦਾ ਵਾਂ ਟਿਕਾਓ ਤਾਂ ਤੁਸੀਂ ਬਖਸ਼ਣਾ ਮਹਾਰਾਜ ਮੈਂ ਵਾਹਿਗੁਰੂ ਕਹਿ ਸਕਦਾ ਪਰ ਇਹਦੇ ਨਾਲ ਮੇਰਾ ਅੰਦਰ ਸ਼ਾਂਤ ਤੁਸਾਂ ਹੀ ਕਰਨਾ ਜਿਉਂ ਜਿਉਂ ਕਰਾਂਗੇ ਤੇ ਮਹਾਰਾਜ ਜਰੂਰ ਕਿਰਪਾ ਕਰਦੇ ਆ ਜੀ ਉਹਨਾਂ ਦਾ ਬਿਰਧ ਉਹ ਤੇ ਚਾਹੁੰਦੇ ਨੇ ਆਪਾਂ ਸਾਰੇ ਸ਼ਾਂਤ ਹੋਈਏ ਸੁਖੀ ਵਸੀਏ ਤੇ ਸਾਡੀ ਮਦਦ ਜਰੂਰ ਕਰਨਗੇ ਜੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਰਹਾਂਗੇ ਫਿਰ ਵੀ ਜੇਕਰ ਕੋਈ ਤੁਹਾਡਾ ਸਵਾਲ ਹੈ ਜਰੂਰ ਦੱਸੋ ਥੱਲੇ ਲਿਖ ਦਿਓ ਉਹਦੀ ਆਪਾਂ ਜਰੂਰ ਵਿਚਾਰ ਕਰਾਂਗੇ