Pehlan Simran Jaan Kirat ? ਪਹਿਲਾਂ ਸਿਮਰਨ ਜਾਂ ਕਿਰਤ ? Bhai Sahib Singh Canada Wale #wahegurusimran

25 April 2026
🎵
Coming Soon on SpotifyThis discourse will be available as a podcast episode on Spotify. Check back soon or watch on YouTube in the meantime.
🌐 English Summary

Bhai Sahib Singh Canada Wale addresses the common question of whether one should prioritize Simran (meditation) or Kirat (earning a livelihood) first. He explains that both must be done simultaneously, not separately, using the beautiful analogy of a lotus flower that grows in mud yet blooms by looking toward the sun. He emphasizes that honest work done with gratitude toward God is itself a form of worship, and separating the two is neither necessary nor wise.

ਪੰਜਾਬੀ ਸਾਰ

ਭਾਈ ਸਾਹਿਬ ਸਿੰਘ ਕੈਨੇਡਾ ਵਾਲੇ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਪਹਿਲਾਂ ਸਿਮਰਨ ਕਰੀਏ ਜਾਂ ਕਿਰਤ। ਉਹ ਕਮਲ ਦੇ ਫੁੱਲ ਦੀ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਦੋਵੇਂ ਗੱਲਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ, ਵੱਖਰੀਆਂ ਨਹੀਂ। ਇਮਾਨਦਾਰੀ ਨਾਲ ਕਿਰਤ ਕਰਨੀ ਅਤੇ ਸਵੇਰੇ-ਸ਼ਾਮ ਨਾਮ ਜਪਣਾ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ ਤੇ ਇਹਨਾਂ ਨੂੰ ਵੱਖ ਨਹੀਂ ਕਰਨਾ ਚਾਹੀਦਾ।

📆 Chapters
📜 Full Transcript
ਹਾਂਜੀ ਤੁਹਾਡਾ ਸਵਾਲ ਹ ਕਿ ਪਹਿਲਾਂ ਨਾਮ ਜਪਾ ਕਿ ਪੈਸੇ ਕਮਾ ਕੇ ਸੈਟ ਹੋਜੀ ਦੋ ਗੱਲਾਂ ਇਕੱਠੀਆਂ ਕਰਨੀਆਂ ਹੁੰਦੀਆਂ ਨੇ ਵੱਖਰੀਆਂ ਨਹੀਂ ਹਨ ਪਹਿਲਾਂ ਪੈਸਾ ਕਮਾ ਲਈਏ 20ਤ ਸਾਲ ਦੀ ਉਮਰ ਤੱਕ 40 ਸਾਲ ਫਿਰ ਨਾਮ ਜਪਾਂਗੇ ਨਾਮ ਜਪਣ ਦਾ ਜਿਹੜਾ ਸਬੰਧ ਹ ਉਹ ਸਾਡੇ ਅੰਤਰਆਤਮੇ ਨਾਲ ਹ ਸਾਰਾ ਦਿਨ ਆਪਾਂ ਕਿਰਤ ਕਰਨੀ ਹ ਉਹਨੂੰ ਛੱਡਣਾ ਥੋੜੀ ਉਸਨੂੰ ਨਾਲ ਨਾਲ ਸਵੇਰ ਵੇਲੇ ਤੁਸੀਂ ਨਾਮ ਜਪੋ ਸ਼ਾਮਾਂ ਨੂੰ ਨਾਮ ਜਪੋ ਤੁਸੀਂ ਇਹ ਵੀ ਸੋਚਦੇ ਹੋਵੋਗੇ ਨਾ ਭਈ ਫਿਰ ਸਾਰਾ ਦਿਨ ਤੇ ਨਾਮ ਨਹੀਂ ਨਾ ਜਪਿਆ ਗਿਆ ਸਾਰਾ ਦਿਨ ਵੀ ਜਪਿਆ ਜਾਏਗਾ ਜਿਹੜਾ ਕੰਮ ਕਰਦੇ ਹੋ ਉਹਨੂੰ ਪੂਰੀ ਇਮਾਨਦਾਰੀ ਨਾਲ ਕਰਕੇ ਇਹ ਕਹਿਣਾ ਵੀ ਹੇ ਪਰਮਾਤਮਾ ਤੁਸਾਂ ਮੈਨੂੰ ਕਿਰਤ ਦਿੱਤੀ ਇਹ ਮੈਂ ਸਾਰਾ ਦਿਨ ਇਮਾਨਦਾਰੀ ਨਾਲ ਕਿਰਤ ਕੀਤੀ ਏ ਉਹ ਵੀ ਉਹਦੇ ਲੇਖੇ ਵਿੱਚ ਆਉਂਦੀ ਤੁਸਾਂ ਵੇਖਿਆ ਹੋਣਾ ਨਾ ਇੱਕ ਕਮਲ ਫੁੱਲ ਜੇ ਨਹੀਂ ਵੇਖਿਆ ਤੇ ਸੁਣਿਆ ਤੇ ਹੋਣਾ ਹੀ ਹ ਕਮਲ ਫੁੱਲ ਜਿਹੜਾ ਨਾ ਉਹ ਚਿੱਕੜ ਦੇ ਵਿੱਚ ਹੁੰਦਾ। ਇਹ ਨਹੀਂ ਹੁੰਦਾ ਵੀ ਚਿੱਕੜ ਵੱਖ ਕਰੀਏ ਤੇ ਫਿਰ ਕਮਲ ਖਿੜਦਾ ਪਰ ਉਹਦੀ ਇੱਕ ਖੂਬੀ ਹੁੰਦੀ ਹੈ ਗੁਣ ਤੇ ਉਹਦੇ ਕਈ ਨੇ ਉਹ ਚਿੱਕੜ ਵਿੱਚ ਰਹਿੰਦਾ ਹੈ ਪਲਦਾ ਵੱਡਾ ਹੁੰਦਾ ਹੈ ਪਰ ਉਹ ਖਿੜਦਾ ਨਹੀਂ ਚਿੱਕੜ ਨਾਲ ਉਹ ਜਿਹੜਾ ਉਹਦੇ ਚ ਖੇੜਾ ਹੁੰਦਾ ਨਾ ਜੀ ਉਹ ਸੂਰਜ ਜਦੋਂ ਚੜਦਾ ਹੈ ਤੇ ਉੱਪਰ ਸੂਰਜ ਨੂੰ ਵੇਖਦਾ ਤੇ ਉਹ ਖਿੜ ਜਾਂਦਾ। ਆਪਾਂ ਸਾਰਾ ਦਿਨ ਕਿਰਤ ਵਿਰਤ ਕਰਨੀ ਹ ਪੈਸਾ ਕਮਾਣਾ ਹ ਪਰ ਜਿਵੇਂ ਕਮਲ ਫੁੱਲ ਸੂਰਜ ਵੱਲ ਵੇਖ ਕੇ ਖਿੜਦਾ ਅੰਦਰ ਇਹ ਰੱਖਣਾ ਵੀ ਹੇ ਪਰਮਾਤਮਾ ਤੂੰ ਹੀ ਮੈਨੂੰ ਕੰਮ ਦਿੱਤਾ ਹ ਤੂੰ ਹੀ ਮੇਰੇ ਪੈਸੇ ਚ ਬਰਕਤ ਪਾਈ ਹ ਤੇ ਪਾਣੀ ਵੀ ਅੱਗੋਂ ਤੂੰ ਹੀ ਹੈ ਮੈਂ ਸਵੇਰੇ ਉੱਠ ਕੇ ਪਹਿਲਾਂ ਯਾਦ ਕਰੋ ਸ਼ਾਮੀ ਕਰੋ ਤੇ ਸਾਰਾ ਦਿਨ ਵੀ ਇਹ ਚੇਤਾ ਰੱਖੋ ਜਿਵੇਂ ਉਹ ਖਿੜਦਾ ਫਿਰ ਤੁਹਾਡਾ ਅੰਦਰ ਨਾਲ ਖਿੜਿਆ ਰਹੇਗਾ ਭਲਾ ਜੇ ਜੇ ਹੁਣ ਤੁਸੀਂ ਖਿੜੇ ਹੋਵੋਗੇ ਖਿੜੇ ਦਾ ਮਤਲਬ ਸ਼ਾਂਤ ਹੋਵੋਗੇ ਆਨੰਦ ਵਿੱਚ ਅਗਲੇ ਦਿਨ ਕੰਮ ਕਰਨ ਨੂੰ ਹੋਰ ਜੀਅ ਕਰੇਗਾ। ਦੂਜਿਆਂ ਨਾਲ ਮਿੱਠਾ ਬੋਲੋਗੇ ਪਿਆਰ ਚੰਗਾ ਕਰੋਗੇ ਤੁਹਾਡੇ ਕੰਮ ਵਿੱਚ ਪੈਸੇ ਵਿੱਚ ਵੀ ਤੇ ਮਦਦ ਹੋਈ ਨਾ ਸੋ ਇੱਕ ਦੂਸਰੇ ਨਾਲ ਇਹ ਜੁੜੇ ਹੋਏ ਨੇ ਵੱਖਰਾ ਨਾ ਇਹਨੂੰ ਕਰੋ ਵੀ ਪਹਿਲਾਂ ਨਾਮ ਜਪਾ ਕਿ ਪਹਿਲਾਂ ਪੈਸਾ ਕਮਾ ਕੇ ਸੈਟ ਹੋਵਾਂ ਪੈਸੇ ਨੇ ਆਪਣਾ ਕੰਮ ਕਰਨਾ ਨਾਮ ਨੇ ਆਪਣਾ ਆਪਣਾ ਕੰਮ ਕਰਨਾ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ ਮਹਾਰਾਜ ਕਹਿੰਦੇ ਨੇ ਵੀ ਮਹਾਰਾਜ ਦੇ ਘਰ ਦੀ ਵਡਿਆਈ ਨਾ ਇਨਾ ਸੋਹਣਾ ਰਸਤਾ ਦੱਸਿਆ ਇਕੱਠਿਆਂ ਆਪਾਂ ਇਹਨੂੰ ਕਰਕੇ ਚੱਲਣਾ ਇਹਨਾਂ ਨੂੰ ਵੱਖਰੇ ਕਰਨ ਦੀ ਕਦੇ ਵੀ ਸੋਚੋ ਵੀ ਨਾ ਤੇ ਕੋਸ਼ਿਸ਼ ਨਾ ਕਰੋ ਜੇ ਪਹਿਲਾਂ ਪੈਸਾ ਕਮਾਇਆ ਕੱਲ ਨੂੰ ਖੁਰੇ ਨਾਮ ਜਪਣ ਨੂੰ ਜੀ ਕਰੇਗਾ ਕਿ ਨਹੀਂ ਹਾਲਾਤ ਕੀ ਹੋਣਗੇ ਜੇ ਅੱਜ ਇਕੱਠੇ ਤੁਰੋਗੇ ਤੇ ਮਹਾਰਾਜ ਸਦਾ ਹੀ ਤੁਹਾਡੇ ਨਾਲ ਹੋਣ ਹੋ ਕੇ ਤੁਹਾਡੇ ਹਾਲਾਤਾਂ ਨੂੰ ਚੰਗੇ ਬਣਾਉਣਗੇ ਜੇ ਹਾਲਾਤ ਉਤਰਾ ਚੜਾਏ ਤੇ ਤੁਹਾਨੂੰ ਤਾਕਤ ਦੇਣਗੇ ਉਹਦੇ ਵਿੱਚੋਂ ਲੰਘ ਕੇ ਕਿਵੇਂ ਤੁਸਾਂ ਜਾਣਾ ਸੋ ਇਹਨਾਂ ਨੂੰ ਕੱਠਿਆ ਰੱਖਣਾ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਵੀ ਅਜੇ ਇਹਦੇ ਲਈ ਕੋਈ ਹੋਰ ਸਵਾਲ ਤੁਹਾਡਾ ਤੇ ਤੁਸੀਂ ਦੱਸੋ ਜਰੂਰ ਆਪਾਂ ਉਹਦੇ ਤੇ ਵੀ ਗੱਲ ਕਰਾਂਗੇ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ