ਕੀ ਸਾਨੂੰ ਤੋਹਫ਼ੇ ਦੇਣੇ ਚਾਹੀਦੇ ਹਨ? Q&A #bhaisahibsingh

27 April 2026
🎵
Coming Soon on SpotifyThis discourse will be available as a podcast episode on Spotify. Check back soon or watch on YouTube in the meantime.
🌐 English Summary

This video explores why giving gifts is important, emphasizing that even small gestures of love and encouragement can transform lives. A powerful true story from California illustrates how a simple ribbon passed from person to person ultimately saved a boy from suicide, proving that gifts carry the priceless value of love and compassion. The speaker also references the Statue of Liberty as a historic example of how meaningful gifts symbolize deep gratitude and motherly love between nations.

ਪੰਜਾਬੀ ਸਾਰ

ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਤੋਹਫ਼ੇ ਦੇਣਾ ਕਿਉਂ ਜ਼ਰੂਰੀ ਹੈ ਅਤੇ ਕਿਵੇਂ ਛੋਟੀ ਜਿਹੀ ਚੀਜ਼ ਵੀ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਕੈਲੀਫੋਰਨੀਆ ਦੀ ਇੱਕ ਸੱਚੀ ਕਹਾਣੀ ਸੁਣਾਈ ਗਈ ਜਿੱਥੇ ਇੱਕ ਨਿੱਕੇ ਜਿਹੇ ਰੀਬਨ ਨੇ ਇੱਕ ਮੁੰਡੇ ਨੂੰ ਆਤਮ-ਹੱਤਿਆ ਤੋਂ ਬਚਾ ਲਿਆ, ਕਿਉਂਕਿ ਤੋਹਫ਼ੇ ਵਿੱਚ ਪਿਆਰ, ਹਮਦਰਦੀ ਅਤੇ ਮੁਹੱਬਤ ਛਿਪੀ ਹੁੰਦੀ ਹੈ।

📆 Chapters
📜 Full Transcript
ਸਵਾਲ ਐ ਭਈ ਤੋਹਫੇ ਦੇਣੇ ਚਾਹੀਦੇ ਨੇ ਕਿ ਨਹੀਂ ਦੇਣੇ ਚਾਹੀਦੇ। ਤੋਹਫੇ ਜਰੂਰ ਦੇਣੇ ਚਾਹੀਦੇ ਨੇ ਇਹ ਵੀ ਇੱਕ ਤੋਹਫਾ ਸ਼ੇਕਸਪੀਅਰ ਤੇ ਇੱਥੋਂ ਤੱਕ ਕਹਿੰਦਾ ਹੈ ਤੁਸੀਂ ਕਿਸੇ ਨੂੰ ਕੁਝ ਨਹੀਂ ਨਾ ਦੇ ਸਕਦੇ ਤੇ ਹੌਸਲਾ ਜਰੂਰ ਦੇ ਦਿਓ। ਕਈ ਵਾਰਾਂ ਨਾ ਤੁਹਾਡੇ ਲੱਖਾਂ ਰੁਪਏ ਨਹੀਂ ਕੰਮ ਹੁੰਦੇ ਕਿਸੇ ਦੇ ਜਿਹੜਾ ਤੁਸੀਂ ਕਿਸੇ ਨੂੰ ਹੌਂਸਲਾ ਦੇ ਦਿੰਦੇ ਹੋ ਨਾ ਉਹ ਲੱਖਾਂ ਰੁਪਏ ਨਾਲੋਂ ਵੱਧ ਕੰਮ ਕਰ ਜਾਂਦਾ ਹੈ। ਦੂਸਰੇ ਨੂੰ ਤੋਹਫਾ ਦਿੰਦਾ ਮੈਂ ਤੁਹਾਨੂੰ ਕਿੰਨੀ ਇੱਕ ਨਿੱਕੀ ਜਿਹੀ ਗੱਲ ਸੁਣਾਉਦਾ ਵਾਂ ਜਿਹੜੀ ਕਿ ਸੱਚ ਮੁੱਚ ਵਾਪਰੀ ਕੈਲੀਫੋਰਨੀਆ ਅਮਰੀਕਾ 'ਚ ਨਾ ਇੱਕ ਸਕੂਲ ਵਿੱਚ ਟੀਚਰ ਸੀ। ਉਹਦੇ ਪੜ੍ਹਾਉਣ ਦਾ ਢੰਗ ਬਹੁਤ ਸੋਹਣਾ ਸੀ। ਉਹਦੀ ਇਸ ਗੱਲ ਨੂੰ ਨਾ ਅਖਬਾਰਾਂ 'ਚ ਵੀ ਲਿਖਿਆ ਸੀ। ਤੇ ਉਹਦਾ ਪੜ੍ਾਉਣ ਦਾ ਢੰਗ ਬੜਾ ਸੋਹਣਾ ਉਹਦੀ ਬੋਲੀ ਬੜੀ ਪਿਆਰ ਨਾਲ ਉਹ ਕੋਈ ਨਾ ਕੋਈ ਤੋਹਫਾ ਜਰੂਰ ਦਿੰਦੀ ਸੀ ਬੱਚਿਆਂ ਨੂੰ ਜਿਹੜਾ ਬੱਚਾ ਚੰਗਾ ਕੰਮ ਕਰੇ। ਤੋ ਇੱਕ ਵਾਰੀ ਕੀ ਹੋਇਆ ਵੀ ਇੱਕ ਬੱਚਾ ਉਹਨੇ ਬਹੁਤ ਸੋਹਣਾ ਕੰਮ ਕੀਤਾ ਸਕੂਲ ਵਿੱਚ ਉਹਨੇ ਉਤਸ਼ਾਹ ਦੇਣ ਲਈ ਨਾ ਉਹਨੂੰ ਚਾਰ ਨਿੱਕੇ ਨਿੱਕੇ ਰੀਬਨ ਦਿੱਤੇ ਰੀਬਨ ਕਹਿੰਦੀ ਮੇਰੇ ਵੱਲੋਂ ਤੈਨੂੰ ਗਿਫਟ ਏ ਤੂੰ ਲੈ ਜਾ। ਉਹ ਕਹਿਣ ਲੱਗਾ ਚਾਰ ਕਿਉਂ ਉਹ ਬੜੀ ਸਿਆਣੀ ਸੀ ਕਹਿੰਦੀ ਇੱਕ ਤੂੰ ਰੱਖ ਲਈ ਬਾਕੀ ਕਿਸੇ ਹੋਰ ਨੂੰ ਜਿਹਨੂੰ ਤੂੰ ਠੀਕ ਸਮਝੇਗਾ ਉਹਨੂੰ ਦੇ ਦਿਆ ਜੇ। ਉਹ ਕਹਿੰਦੇ ਠੀਕ ਉਹ ਲੈ ਗਿਆ। ਬਹੁਤ ਖੁਸ਼ ਹੋਇਆ ਉਹਨੇ ਥੈਂਕਯੂ ਕੀਤਾ। ਉਹ ਕਹਿੰਦਾ ਭੀ ਇੱਕ ਤੇ ਮੈਂ ਰੱਖ ਲਿਆ ਤੇ ਮੇਰੇ ਕੋਲ ਤਿੰਨ ਨੇ ਮੈਂ ਉਹ ਕਿਹਨੂੰ ਦਿਆ? ਉਹਨੂੰ ਨਾ ਮੈਥ ਜਿਹੜਾ ਪੜਾਉਂਦਾ ਸੀ ਉਹਦਾ ਟੀਚਰ ਉਹਨੇ ਉਹਨੂੰ ਇੱਕ ਜਾ ਕੇ ਦੇਤਾ ਰੀਬਨ ਦਿੱਤੇ ਤਿੰਨ ਪੀਆ ਤਿੰਨ ਰੀਬਨ ਤੁਸੀਂ ਲੈ ਲਓ ਮੈਨੂੰ ਬਹੁਤ ਪਿਆਰ ਨਾਲ ਮਿਲੇ ਨੇ ਇੱਕ ਮੈਂ ਰੱਖ ਲਿਆ। ਉਹ ਖੁਸ਼ ਹੋ ਗਏ। ਮੈਥ ਦੇ ਟੀਚਰ ਨੇ ਕੀ ਕੀਤਾ ਨਾ ਇੱਕ ਆਪ ਰੱਖ ਲਿਆ ਤੇ ਉਹਨੇ ਦੋ ਉਹਦਾ ਜਿਹੜਾ ਬੋਸ ਸੀ ਕੋਈ ਉਹਨੂੰ ਦੇ ਦਿੱਤਾ। ਤੇ ਉਹ ਉਹਨੂੰ ਦਿੱਤਾ ਉਹ ਕਹਿੰਦਾ ਮੈਂ ਕੀ ਕਰਨੇ ਕਹਿੰਦੇ ਕਿਸੇ ਨੇ ਮੈਨੂੰ ਪਿਆਰ ਨਾਲ ਦਿੱਤੇ ਸਨ ਤੇ ਮੈਨੂੰ ਤੁਸੀਂ ਪਿਆਰੇ ਲੱਗੇ ਹੋ ਦੋ ਤੁਸੀਂ ਰੱਖ ਲਓ। ਉਹਨੂੰ ਦਿੱਤੇ ਦੋ ਤੇ ਉਹ ਜਦੋਂ ਉਹਨੇ ਲਿਆ ਤੇ ਉਹ ਬੰਦਾ ਸਿਆਣਾ ਸੀ ਨਾਲੇ ਪੜਹਿਆ ਲਿਖਿਆ ਸੀ ਉਹਨੇ ਇੱਕ ਰੱਖ ਲਿਆ ਉਹ ਕਹਿੰਦਾ ਵੀ ਇੱਕ ਮੈਂ ਕਿਹਨੂੰ ਦਿਆਂ ਉਹਦੇ ਨਾ ਥੋੜੇ ਦਿਨਾਂ ਬਾਅਦ ਉਹਦੇ ਮੁੰਡੇ ਦਾ ਸੀ ਜਨਮਦਿਨ ਤੇ ਉਹਨੇ ਉਹ ਰਿਬਨ ਜਨਮਦਿਨ ਤੇ ਮੁੰਡੇ ਨੂੰ ਬੁਲਾਇਆ ਤੇ ਕਹਿੰਦਾ ਵੀ ਆਹ ਮੈਂ ਤੇਰੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਲਿਆਇਆ ਇਹ ਤੈਨੂੰ ਤੇਰੇ ਬਰਥਡੇ ਤੇ ਦੇਣਾ। ਉਹ ਬੜਾ ਖੁਸ਼ ਹੋਇਆ ਉਹਨੇ ਰਿਬਨ ਲੈ ਲਿਆ ਤੇ ਅਗਲੇ ਦਿਨ ਨਾ ਉਹ ਰੋਇਆ ਵੀ ਬੜਾ ਤੇ ਹੱਸਿਆ ਵੀ ਬੜਾ ਉਹ ਕਹਿੰਦੇ ਕੀ ਹੋਇਆ ਕਹਿੰਦਾ ਗੱਲ ਇਹ ਵੇ ਕਦੇ ਮੇਰੇ ਬਾਪ ਨੇ ਮੈਨੂੰ ਬੁਲਾਇਆ ਨਹੀਂ ਚੰਗੀ ਤਰਹਾਂ ਟਾਈਮ ਨਹੀਂ ਦਿੱਤਾ ਮੇਰੇ ਅੰਦਰ ਇਹ ਸੀ ਵੀ ਮੈਨੂੰ ਇਹ ਨਫਰਤ ਕਰਦਾ ਹ ਮੈਨੂੰ ਵੀ ਨਫਰਤ ਹੋ ਗਈ ਸੀ ਮੇਰਾ ਬਾਪ ਕਾਹਦਾ ਜਿਹੜਾ ਕਦੀ ਹੱਸ ਕੇ ਮਿਲਦਾ ਦਾ ਨਹੀਂ ਤੇ ਮੈਂ ਸੂਸਾਈਡ ਕਰਨਾ ਸੀਗਾ ਤੇ ਸੂਸਾਈਡ ਦੀ ਮੇਰੀ ਪੂਰੀ ਤਿਆਰੀ ਸੀ ਅੱਜ ਕੱਲ ਜਦੋਂ ਵੀ ਮੈਨੂੰ ਮੌਕਾ ਮਿਲਦਾ ਤੇ ਮੇਰੀ ਤਿਆਰੀ ਸੀ ਜਦੋਂ ਤੁਸੀਂ ਰਿਬਨ ਦਿੱਤਾ ਨਾ ਤੇ ਮੈਂ ਕਿਹਾ ਮੈਨੂੰ ਅਜੇ ਵੀ ਮੇਰਾ ਬਾਪ ਪਿਆਰ ਕਰਦਾ ਉਲਟੀ ਗੱਲ ਹੋ ਗਈ ਪਹਿਲਾਂ ਨਫਰਤ ਸੀ ਪਿਆਰ ਕਰਦਾ ਹ ਤੇ ਕਹਿੰਦੇ ਮੈਂ ਉਸ ਰਿਬਨ ਨੂੰ ਵੇਖ ਕੇ ਪਿਆਰ ਉਹਦੇ ਚ ਨਜ਼ਰ ਆਇਆ ਤੇ ਮੈਂ ਮਰਨ ਦਾ ਖਿਆਲ ਹੀ ਬਦਲ ਦਿੱਤਾ। ਹੁਣ ਤੁਸੀਂ ਸੋਚੋ ਵੀ ਤੋਹਫਾ ਦੇਣ ਦਾ ਕਿੰਨਾ ਫਾਇਦਾ ਹੋਇਆ ਵੇਖਣ ਵਾਲੇ ਨੂੰ ਤੇ ਨਿੱਕਾ ਜਿਹਾ ਰੀਬਨ ਲੱਗੇਗਾ ਨਾ ਪਰ ਜਦੋਂ ਅਸੀਂ ਕੋਈ ਤੋਹਫਾ ਦੇਨੇ ਉਹਦੇ ਵਿੱਚ ਇੱਕ ਪਿਆਰ ਇੱਕ ਹਮਦਰਦੀ ਇੱਕ ਮੁਹੱਬਤ ਛਿਪੀ ਹੁੰਦੀ ਹੈ। ਉਹ ਜਿਹੜੀ ਭਾਵਨਾ ਨਾਲ ਤੁਸੀਂ ਦਿੱਤੀ ਉਹ ਅੱਜ ਨਹੀਂ ਅੱਗੇ ਦੀ ਅੱਗੋਂ ਕਿੱਥੇ ਜਾ ਕੇ ਉਸ ਟੀਚਰ ਨੇ ਤੇ ਬੱਚੇ ਨੂੰ ਦਿੱਤਾ। ਚੌਥੀ ਜਗ੍ਹਾ ਤੇ ਜਾ ਕੇ ਕਿਸੇ ਨੂੰ ਉਹ ਰੀਬਨ ਮੌਤ ਤੋਂ ਬਚਾ ਰਿਹਾ ਹੈ ਉਹਨੂੰ ਨਵੀਂ ਜਿੰਦਗੀ ਦੇ ਰਿਹਾ। ਸੋ ਹਰ ਹਰ ਚੀਜ਼ ਦੇ ਮਗਰ ਤੁਹਾਡੇ ਪਿਆਰ ਹਮਦਰਦੀ ਹੋਵੇ ਤੇ ਤੋਹਫੇ ਜਿਹੜੇ ਨੇ ਉਹ ਭਲਾ ਹੀ ਕਰਦੇ ਨੇ ਨੁਕਸਾਨ ਕੋਈ ਨਹੀਂ ਕਰਦੇ ਮਿੱਠੇ ਬੋਲ ਕਿਸੇ ਨੂੰ ਬੋਲ ਦਿਓ ਹੌਸਲਾ ਦੇ ਦਿਓ ਕੋਈ ਨਿੱਕੀ ਜਾਂ ਵੱਡੀ ਚੀਜ਼ ਦੇ ਦਿਓ ਤਾਂ ਹੀ ਸਿਆਣੇ ਕਹਿੰਦੇ ਨਾ ਤੋਹਫਿਆਂ ਦਾ ਮੁੱਲ ਨਹੀਂ ਪੁੱਛੀਦਾ ਰੁਪਈਆਂ ਚ ਜਾਂ ਡਾਲਰਾਂ ਚ ਤਾਂ ਬਿਲਕੁਲ ਥੋੜਾ ਹੋਏਗਾ ਪਰ ਜਿਹੜੀ ਉਹਦੇ ਵਿੱਚ ਚੀਜ਼ ਛਿਪੀ ਹੋਈ ਹੈ ਨਾ ਉਹ ਬਹੁਤ ਵੱਡੀ ਹੁੰਦੀ ਆਪਾਂ ਵੇਖੇ ਨਾ ਲੋਕੀ ਜਿਹੜੇ ਤੋਹਫਾ ਮਿਲਿਆ ਹੋਵੇ ਹੋਵੇ ਉਹਨਾਂ ਨੂੰ ਕਿੰਨਾ ਸਾਂਭ ਸਾਂਭ ਕੇ ਰੱਖਦੇ ਨੇ ਇੱਕ ਵੱਡੇ ਬੰਦੇ ਤੋਂ ਮਿਲਿਆ ਸੀ ਜਾਂ ਮੇਰੀ ਮਾਂ ਨੇ ਦਿੱਤਾ ਸੀ ਜਾਂ ਪਿਓ ਨੇ ਦਿੱਤਾ ਸੀ। ਜੇ ਤੁਸੀਂ ਅਜੇ ਵੀ ਕੋਈ ਸ਼ੱਕ ਹੋਵੇ ਨਾ ਕਦੀ ਨਿਊਯਾਰਕ ਜਾਓ ਉੱਥੇ ਨਾ ਇੱਕ ਲਿਬਰਟੀ ਦਾ ਸਟੈਚੂ ਲੱਗਾ ਹੋਇਆ। ਉਹਦੇ ਪਤਾ ਮਗਰ ਹਿਸਟਰੀ ਕੀ ਹ ਜਦੋਂ ਅਮੇਰੀਕਾ ਨੇ ਫਰਾਂਸ ਦੀ ਮਦਦ ਕੀਤੀ ਸੀ ਨਾ ਹਿਟਲਰ ਵੇਲੇ ਤੇ ਉਦੋਂ ਉਹ ਮਦਦ ਤੇ ਜਿੱਤ ਗਿਆ ਤੇ ਫਰਾਂਸ ਨੇ ਪਹਿਲੀ ਪਹਿਲੀ ਵਾਰੀ ਆਜ਼ਾਦੀ ਦਾ ਨਜ਼ਾਰਾ ਮਾਣਿਆ ਵੀ ਆਜ਼ਾਦ ਕਿਹਨੂੰ ਕਹਿੰਦੇ ਨੇ ਉਹਨਾਂ ਨੇ ਅਮੇਰਿਕਾ ਨੂੰ ਕੁਝ ਦੇਣਾ ਚਾਹਿਆ ਉਹਨਾਂ ਨੇ ਇੱਕ ਬੰਦੇ ਦੀ ਫਰਾਂਸ ਵਾਲੇ ਨੇ ਡਿਊਟੀ ਲਾਈ ਵੀ ਕੋਈ ਵਧੀਆ ਜਿਹਾ ਤੋਹਫਾ ਬਣਾ ਜਿਹੜਾ ਅਮੈਰਿਕਾ ਨੂੰ ਦਈਏ। ਉਹਨੇ ਬੜਾ ਸੋਚਿਆ ਬੜੇ ਬੜੇ ਵੱਡੇ ਹੀਰੋ ਵੇਖੇ ਕਈ ਪਾਸੇ ਕੁਦਰਤੀ ਧਿਆਨ ਜਾਂਦਾ ਵੀ ਏਡੇ ਵੱਡੇ ਮੁਲਕਾਂ ਨੂੰ ਮੁਲਕ ਨੂੰ ਕੁਝ ਦੇਣਾ ਤੇ ਵੱਡੀ ਚੀਜ਼ ਦਈਏ ਸੋਹਣੀ ਉਹਨੂੰ ਨਾ ਨਹੀਂ ਉਹਨੂੰ ਅਖੀਰ ਚ ਇੱਕ ਗੱਲ ਤੇ ਪੜਿਆ ਕਿ ਜਦੋਂ ਕੋਈ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਨਾ ਉਹ ਜਿਹੜੀ ਉਹਦੇ ਅੰਦਰ ਭਾਵਨਾ ਉਹਦੇ ਅੰਦਰ ਫੀਲਿੰਗ ਹੁੰਦੀ ਹੈ ਜਜ਼ਬਾਤ ਹੁੰਦੇ ਨੇ ਉਹ ਬੜੇ ਹੀ ਪਿਆਰੇ ਹੁੰਦੇ ਨੇ ਉਹਦੇ ਤੋਂ ਹਮਦਰਦੀ ਮੁਹੱਬਤ ਜਿਹੜੀ ਉਹ ਝਲਕਦੀ ਪੈ ਰਹੀ ਹੁੰਦੀ ਆਪਣਾਪਨ ਹੁੰਦਾ। ਉਹਨੇ ਫਿਰ ਇਹ ਮਾਨ ਤੋਂ ਸਿੱਖਿਆ ਲੈ ਕੇ ਉਹ ਬੁੱਤ ਬਣਾਇਆ ਸੀ। ਉਹਦੇ ਖਰਚਾ ਚਾਰ ਮਿਲੀਅਨ ਡਾਲਰ ਲੱਗਾ ਉਹਦੇ ਤੇ ਉਹਦਾ ਆਪਣਾ ਘਰ ਵੀ ਵਿਕ ਗਿਆ ਤੇ ਉਸ ਬੰਦੇ ਜਿਹਦੀ ਡਿਊਟੀ ਲਾਈ ਸੀ ਉਹ ਫਿਰ ਉਹਨੇ ਅਮੈਰਿਕਾ ਦਿੱਤਾ ਤੇ ਅਮੈਰਿਕਾ ਨੇ ਉੱਤੇ ਫਿੱਟ ਕੀਤਾ ਕਹਿੰਦਾ ਇਦਾਂ ਦਾ ਤੋਹਫਾ ਦਿਓ ਜਿਹਨੂੰ ਵੇਖ ਕੇ ਲੋਕਾਂ ਦੇ ਅੰਦਰ ਮਾਂ ਦੀ ਵੱਲੋਂ ਹਮਦਰਦੀ ਤੇ ਪਿਆਰ ਦੀ ਝਲਕ ਪਵੇ ਉਹਦੇ ਚ ਉਹ ਨਜ਼ਰ ਆ ਰਿਹਾ ਸੋ ਜਿਹੜੇ ਤੋਹਫੇ ਹੁੰਦੇ ਨੇ ਇਹ ਦੇਣ ਲਈ ਪਿਆਰ ਵਧਾਉਂਦੇ ਇਕ ਦੂਸਰੇ ਨੂੰ ਨੇੜੇ ਕਰਦੇ ਮਾੜੀ ਚੀਜ ਉਦੋਂ ਹੁੰਦੀ ਜਦੋਂ ਇਹਨੂੰ ਅਸੀਂ ਪੈਸਿਆਂ ਨਾਲ ਜੋੜ ਲੈਦੇ ਮਹਿੰਗਾ ਦੇਣਾ ਹ ਆਪਣੀ ਹਉਮੈ ਜਾ ਹੰਕਾਰ ਨੂੰ ਪੱਠੇ ਪਾਨੇ ਆ ਸੋ ਤੋਹਫੇ ਮਾੜੇ ਨੀ ਤੋਹਫੇ ਦੇਣ ਦਾ ਲਾਭ ਹੀ ਲਾਭ ਫਿਰ ਵੀ ਜੇ ਤੁਹਾਡਾ ਕਦੇ ਪ੍ਰਤੀ ਸਵਾਲ ਹੋਵੇ ਤੇ ਥੱਲੇ ਜਰੂਰ ਲਿਖੋ ਤਾਂਕਿ ਉਹਦੇ ਤੇ ਆਪਾਂ ਵਿਚਾਰ ਕਰ ਸਕੀਏ