Sharab Ton Mukti Kivein Miley ? ਸ਼ਰਾਬ ਤੋਂ ਮੁਕਤੀ ਕਿਵੇਂ ਮਿਲੇ ? Bhai Sahib Singh Canada Wale

1 May 2026
🎵
Coming Soon on SpotifyThis discourse will be available as a podcast episode on Spotify. Check back soon or watch on YouTube in the meantime.
🌐 English Summary

A sister asks how to help her husband overcome his alcohol addiction despite her continuous prayers and Gurbani recitation at home. Bhai Sahib Singh Canada Wale advises her to maintain faith, continue ardaas, and lovingly guide her husband while keeping him engaged during his vulnerable moments. He emphasizes that true liberation from addiction will come when the husband himself sincerely asks Waheguru for help from within his heart.

ਪੰਜਾਬੀ ਸਾਰ

ਇੱਕ ਭੈਣ ਪੁੱਛਦੀ ਹੈ ਕਿ ਉਸਦੇ ਪਤੀ ਨੂੰ ਸ਼ਰਾਬ ਦੀ ਆਦਤ ਤੋਂ ਕਿਵੇਂ ਛੁਡਾਇਆ ਜਾਵੇ ਜਦੋਂ ਕਿ ਉਹ ਘਰ ਵਿੱਚ ਗੁਰਬਾਣੀ ਦਾ ਪਾਠ ਅਤੇ ਅਰਦਾਸਾਂ ਕਰਦੀ ਰਹਿੰਦੀ ਹੈ। ਭਾਈ ਸਾਹਿਬ ਸਿੰਘ ਕੈਨੇਡਾ ਵਾਲੇ ਦੱਸਦੇ ਹਨ ਕਿ ਭਰੋਸਾ ਬਣਾਈ ਰੱਖੋ, ਪਿਆਰ ਨਾਲ ਸਮਝਾਓ ਅਤੇ ਨਸ਼ੇ ਵਾਲੇ ਸਮੇਂ ਵਿੱਚ ਉਸਨੂੰ ਗੁਰਦੁਆਰੇ ਲੈ ਜਾਓ। ਅਸਲ ਮੁਕਤੀ ਉਦੋਂ ਮਿਲੇਗੀ ਜਦੋਂ ਉਹ ਖੁਦ ਅੰਦਰੋਂ ਮਹਾਰਾਜ ਕੋਲ ਅਰਦਾਸ ਕਰੇਗਾ।

📆 Chapters
📜 Full Transcript
ਸਵਾਲ ਏ ਸਾਡੀ ਇੱਕ ਭੈਣ ਦਾ ਕੀ ਮੈਂ ਗੁਰਬਾਣੀ ਦਾ ਪਾਠ ਵੀ ਕਰਦੀ ਆਂ ਘਰ ਵਿੱਚ ਸਹਿਜ ਪਾਠ ਵੀ ਕਥਾ ਕੀਰਤਨ ਵੀ ਚੱਲਦਾ ਹੈ ਪਰ ਮੇਰੇ ਪਤੀ ਨੂੰ ਆਦਤ ਹੈ ਨਸ਼ਾ ਕਰਨ ਦੀ ਸ਼ਰਾਬ ਪੀਂਦਾ ਹੈ ਤੇ ਸ਼ਰਾਬ ਦਾ ਆਦੀ ਹੋ ਗਿਆ। ਤੇ ਮੈਨੂੰ ਵਾਹਿਗੁਰੂ ਤੇ ਭਰੋਸਾ ਵੀ ਹੈ ਤੇ ਉਹਨੂੰ ਵੀ ਕਈ ਵਾਰਾਂ ਪ੍ਰੇਰਨਾ ਕਰਦੀਆਂ ਗੁਰਬਾਣੀ ਪੜ੍ਹਨ ਲੱਗ ਪੈਂਦਾ ਹੈ ਫਿਰ ਉਹ ਨਸ਼ਾ ਕਰਨ ਲੱਗ ਪੈਂਦਾ ਪੱਕੇ ਤੌਰ ਤੇ ਨਹੀਂ ਹਟਦਾ ਮੈਂ ਇਹਦੇ ਲ ਮੈਨੂੰ ਕੀ ਕਰਨ ਦੀ ਲੋੜ ਹੈ ਦੇਖੋ ਕਰਨ ਦੀ ਲੋੜ ਤੇ ਇਹੀ ਹ ਜੋ ਕੁਝ ਤੁਸੀਂ ਪਹਿਲਾਂ ਕਰ ਹੀ ਰਹੇ ਹੋ ਮਹਾਰਾਜ ਕੋਲ ਅਰਦਾਸਾਂ ਕਰਨੀਆਂ ਹੋਰ ਨੀਵੇਂ ਹੋ ਕੇ ਮਹਾਰਾਜ ਕੋਲ ਬੇਨਤੀਆਂ ਕਰਨੀਆਂ ਗੁਰਬਾਣੀ ਉਸੇ ਤਰ੍ਹਾਂ ਪੜਹੀ ਜਾਈਏ ਤੇ ਆਪਣੇ ਆਪ ਨੂੰ ਧੀਰਜ ਦੇਣ ਲਈ ਇਹ ਵੇਖਣ ਦੀ ਕੋਸ਼ਿਸ਼ ਕਰੋ ਭਈ ਜਦੋਂ ਕੁਝ ਸਮਾਂ ਸ਼ਰਾਬ ਪੀਣ ਤੋਂ ਉਹ ਵਿਅਕਤੀ ਹਟਦਾ ਹੈ ਉਦੋਂ ਉਸ ਚੀਜ਼ ਨੂੰ ਸਾਹਮਣੇ ਰੱਖੀਏ ਕਿ ਚਲੋ ਮਹਾਰਾਜ ਨੇ ਕੁਝ ਦਿਨ ਤਾਂ ਨਸ਼ੇ ਤੋਂ ਬਚਾਇਆ ਜਦੋਂ ਬਚਿਆ ਹੁੰਦਾ ਹੈ ਉਦੋਂ ਉਹਦੇ ਨਾਲ ਮਹਾਰਾਜ ਦੀਆਂ ਗੱਲਾਂ ਜਿੰਦਗੀ ਦੀਆਂ ਗੱਲਾਂ ਭਈ ਕਿੰਨਾ ਨੁਕਸਾਨ ਏ ਬੱਚੇ ਵੇਖਦੇ ਨੇ ਕੱਲ ਨੂੰ ਉਹ ਵੀ ਨਸ਼ੇ ਵਿੱਚ ਪੈਣਗੇ [ਸੰਗੀਤ] ਇਹ ਨਸ਼ੇ ਨੂੰ ਦੇ ਨਾਲ ਜਿਹੜਾ ਮੱਤ ਤੇ ਅਸਰ ਮਾੜਾ ਹੁੰਦਾ ਉਹ ਵੀ ਇੱਕ ਘਾਟਾ ਬੱਚਿਆਂ ਦਾ ਵੇਖਣ ਦਾ ਰਿਸ਼ਤੇਦਾਰ ਭੈਣ ਭਰਾ ਉਹਨਾਂ ਵਿੱਚ ਇੱਜਤ ਨਹੀਂ ਉਹ ਰਹਿੰਦੀ ਵੈਸੇ ਤਾਂ ਸਮਾਜ ਨੇ ਬਣਾ ਲਿਆ ਹਰ ਵਿਆਹ ਢੰਗ ਤੇ ਇਹ ਨਸ਼ੇ ਨੂੰ ਸਭ ਤੋਂ ਪਹਿਲ ਦਿੱਤੀ ਜਾਂਦੀ ਬੜੀ ਇੱਜਤ ਜੀ ਸਮਝੀ ਜਾਂਦੀ ਹੈ ਭੀ ਹਾਂ ਖਾਣ ਪੀਣ ਦਾ ਸਮਾਂ ਪਰ ਦੂਜੇ ਪਾਸੇ ਉਹੀ ਲੋਕ ਪਰਿਵਾਰਾਂ ਵਾਲੇ ਜਿਹੜਾ ਬੰਦਾ ਨਸ਼ਾ ਕਰ ਰਿਹਾਨਾ ਉਹਨੂੰ ਇੱਜਤ ਨਹੀ ਦਿੰਦੇ ਗੱਲ ਗੱਲ ਤੇ ਉਹਨੂੰ ਟੋਕਾ ਟਿਕਾਈ ਤੇ ਪੀਣ ਵਾਲਾ ਹੀ ਹੈ ਤੇ ਬੰਦਿਆਂ ਨੇ ਆਪਣੇ ਬਚਾਅ ਲਈ ਬਹੁਤ ਕੁਝ ਰੱਖਿਆ ਮੈਂ ਕਦੇ ਕਦੇ ਪੀਨਾ ਦੋ ਪੈਗ ਪੀਨਾ ਚਾਰ ਪੀਨਾ ਇਹ ਸਾਰਾ ਕੁਝ ਜਦੋਂ ਕਿ ਨਸ਼ਾ ਮਾੜਾ ਮੱਤ ਲਈ ਪਰਿਵਾਰ ਲਈ ਜਿੰਦਗੀ ਲਈ ਤੇ ਉਹਨੂੰ ਘਰ ਅਸੀਂ ਕਿਉਂ ਲਿਆਉਦੇ ਆ ਜਹਿਰ ਥੋੜੀ ਹੋਵੇ ਚਾਹੇ ਬਹੁਤੀ ਹੋਵੇ ਉਹਨੇ ਨੁਕਸਾਨ ਕਰਨਾ ਹੀ ਅੱਗ ਦੀ ਚੰਗਿਆੜੀ ਜਦੋਂ ਆਪਾਂ ਕਿਧਰੇ ਸੁੱਟਾਂਗੇ ਰੂੰ ਤੇ ਜਾਂ ਘਰ ਵਿੱਚ ਉਹਨੇ ਅੱਗ ਲਾਉਣੀ ਹ ਥੋੜੀ ਲਾਈ ਬਹੁਤੀ ਲਾਈ ਲਾ ਤੇ ਦਿੱਤੀ ਨਾ [ਸੰਗੀਤ] ਸੋ ਚਾਹੀਦਾ ਹੈ ਉਸ ਸੱਜਣ ਨੂੰ ਵੀ ਉਹ ਨਸ਼ਾ ਬਿਲਕੁਲ ਨਾ ਕਰੇ ਜਦੋਂ ਹਟ ਜਾਂਦੇ ਨੇ ਉਦੋਂ ਖੁਦ ਅਰਦਾਸਾਂ ਕਰਨ ਮਹਾਰਾਜ ਜੀ ਮੈਨੂੰ ਨਸ਼ੇ ਤੋਂ ਦੂਰ ਕਰਿਆ ਜੇ ਜਿੱਥੇ ਜਾ ਕੇ ਜਿਹੜੇ ਟਾਈਮ ਤੇ ਨਸ਼ਾ ਪੀਣ ਨੂੰ ਜੀ ਕਰਦਾ ਉਸ ਟਾਈਮ ਵਿੱਚ ਆਪਣੇ ਆਪ ਨੂੰ ਕਰ ਲਓ ਬਿਜੀ ਜੇ ਸ਼ਾਮ ਨੂੰ ਜੀ ਕਰਦਾ ਉਦੋਂ ਫਟਾਫਟ ਪਹਿਲਾਂ ਗੁਰਦੁਆਰੇ ਲੈ ਜਾਓ ਜੇਕਿ ਕਿਸੇ ਖਾਸ ਮਿੱਤਰ ਦੋਸਤ ਨੂੰ ਮਿਲ ਕੇ ਨਸ਼ਾ ਚੇਤਾ ਆਉਂਦਾ ਤੇ ਪੀਣ ਨੂੰ ਜੀ ਕਰਦਾ ਤੇ ਉਸ ਦੋਸਤ ਮਿੱਤਰ ਨਾਲੋਂ ਥੋੜੀ ਦੂਰੀ ਬਣਾਓ ਉਸ ਵਕਤ ਨਿੱਕੇ ਨਿੱਕੇ ਔੜ ਤੌੜ ਵੀ ਕਰਨੇ ਪੈਂਦੇ ਨੇ ਤੁਸੀਂ ਇੱਕ ਉਹਨਾਂ ਦੇ ਪਤਨੀ ਹੋਣ ਦੇ ਨਾਤੇ ਅਰਦਾਸਾਂ ਕਰ ਸਕਦੇ ਹੋ ਪਿਆਰ ਨਾਲ ਕਹਿ ਸਕਦੇ ਹੋ ਪਰ ਅਸਲ ਵਿੱਚ ਤਾਂ ਉਹਨਾਂ ਦਾ ਜਦੋਂ ਆਪਣਾ ਅੰਦਰ ਮੰਨੇਗਾ ਉਹ ਖੁਦ ਕਹਿਣਗੇ ਕਿ ਹੇ ਪਰਮੇਸ਼ਰ ਜੀ ਸਤਿਗੁਰੂ ਜੀ ਮੇਰਾ ਅੰਦਰ ਮੈਂ ਨਹੀਂ ਚਾਹੁੰਦਾ ਨਸ਼ੇ ਕਰਨਾ ਪਰ ਮੇਰੀ ਆਦਤ ਮੇਰੇ ਤੋਂ ਛੱਡੀ ਨਹੀਂ ਜਾਂਦੀ ਤੁਸੀਂ ਛਡਾਓ ਜਿੰਨਾ ਉਹ ਅੰਦਰੋਂ ਕਹੇਗਾ ਤੇ ਮਹਾਰਾਜ ਜਰੂਰ ਉਹ ਛਡਾ ਲੈਣਗੇ ਭਰੋਸਾ ਰੱਖੋ ਤੁਸੀਂ ਰੱਖ ਰਹੇ ਹੋ ਹੋਰ ਭਰੋਸਾ ਬਣਾਓ ਤੇ ਮਹਾਰਾਜ ਇਕ ਦਿਨ ਖੈਰ ਜਰੂਰ ਪਾਣਗੇ ਹਮ